ਉਕਤ ਬਰੈਂਡਾਂ ਤੇ ਕਲਿੱਕ ਕਰਕੇ, ਗਲੈਸਵੈਨ ਗਰੇਟ ਡੇਨ ਵਿਖੇ ਪੇਸ਼ ਕੀਤੇ ਜਾਂਦੇ ਸਾਰੇ ਸਾਜ਼ੋ ਸਮਾਨ ਦੀ ਪੂਰੀ ਲਾਈਨ ਅੱਪ ਵਿੱਚੋਂ ਚੈੱਕ ਆਊਟ ਕਰੋ
ਦੱਖਣੀ ਆਂਟੇਰੀਓ ਵਿੱਚ ਪੰਜ ਜਗ੍ਹਾ ਸਥਿਤ ਗਲੈਸਵੈਨ ਮੁਕੰਮਲ ਸਰਵਿਸ ਵਾਲੀ ਇੱਕ ਅਜਿਹੀ ਡੀਲਰਸ਼ਿੱਪ ਹੈ ਜਿਸ ਦੇ 27 ਬੇਅਜ਼, 24,000 ਫ਼ੁੱਟ2 ਦਾ ਪਾਰਟਸ ਵਾਲਾ ਵੇਅਰਹਾਊਸ ਹੈ ਅਤੇ ਸੈਂਡਬਲਾਸਟ ਅਤੇ ਪੇਂਟ ਸਹੂਲਤਾਂ ਮੌਜੂਦ ਹਨ। ਗਲੈਸਵੈਨ ਪਾਸ 40 ਸੁਸਿਖਿਅਤ ਮਕੈਨਿਕਸ, ਅਤੇ ਹਰੇਕ ਸਥਾਨ ਮਨਿੱਸਟਰੀ ਆਫ਼ ਟਰਾਂਸਪੋਰਟੇਸ਼ਨ ਸਟੇਸ਼ਨ ਵੱਲੋਂ ਮਾਨਤਾ-ਪ੍ਰਾਪਤ ਹੈ ਜਿੱਥੇ ਅਸੀਂ ਤੁਹਾਡੀ ਸਾਲਾਨਾ ਸੇਫ਼ਟੀ ਚੈੱਕ ਇਨਸਪੈਕਸ਼ਨ ਕਰਦੇ ਹਾਂ ਅਤੇ ਸਰਟੀਫ਼ਿਕੇਟ ਦਿੰਦੇ ਹਾਂ। ਵੱਡੀਆਂ ਤਬਦੀਲੀਆਂ ਵਾਲੇ ਪਰੋਜੈਕਟਾਂ, ਲਿਫ਼ਟਗੇਟ ਇਨਸਟਾਲੇਸ਼ਨਾਂ ਅਤੇ ਪੁਰਾਣੇ ਹੋ ਚੁਕੇ ਸਾਜ਼ੋ ਸਮਾਨ ਨੂੰ ਕਈ ਸਾਲ ਵੱਧ ਸਰਵਿਸ ਲਈ ਰੀਫ਼ਰਬਸ਼ ਕਰਨਾ ਸਾਡੀ ਵਿਸੇਸ਼ਤਾ ਹੈ।
ਗਲੈਸਵੈਨ ਗਰੇਟ ਡੇਨ ਰਾਹੀਂ ਵਰਤੇ ਹੇਏ ਸਾਜ਼ੋ ਸਮਾਨ ਨੂੰ ਵੇਚਣਾ ਤੇਜ਼, ਸਹਿਲ, ਅਤੇ ਸੁਰੱਖਿਅਤ ਕੰਮ ਹੈ। ਭਾਵੇਂ ਤੁਸੀਂ ਸਿੱਧੀ ਖ਼ਰੀਦ ਕਰਦੇ ਹੋਵੋ ਜਾਂ ਕਾਨਸਾਈਨਮੈਂਟ ਸੇਲ ਕਰਦੇ ਹੋਵੋ, ਸਾਡੀ ਟੀਮ ਦੇ ਸਭ ਤੋਂ ਵੱਧ ਯਤਨ ਤੁਹਾਨੂੰ ਉਹ ਕੀਮਤ ਦਵਾਏਗੀ ਜੋ ਤੁਸੀਂ ਚਾਹੁੰਦੇ ਹੋਵੋ। ਅਸੀਂ ਹਰ ਮੇਕ (ਕੰਪਨੀ) ਦੇ ਟਰੇਲਰ ਖ਼ਰੀਦਦੇ ਹਾਂ, ਇਥੋਂ ਤੀਕ ਉਹ ਟਰੇਲਰ ਵੀ ਜਿਹੜੇ ਦੂਜੇ ਡੀਲਰ ਟਰੇਡ-ਇੰਨ ਵਿੱਚ ਵੀ ਨਹੀਂ ਲੈਂਦੇ।
ਜਦੋਂ ਤੁਸੀਂ ਗਲੈਸਵੈਨ ਰਾਹੀਂ ਵੇਚਦੇ ਹੋ ਤਾਂ ਯਕੀਨ ਰੱਖ ਸਕਦੇ ਹੋ ਕਿ ਤੁਸੀਂ ਵਾਜਬ ਸੌਦਾ ਕਰ ਰਹੇ ਹੋਵੋਗੇ ਪਰ ਇਸ ਵਿੱਚ ਟਾਇਰਾਂ ਨੂੰ ਠਕੋਰ ਠਕੋਰ ਕੇ ਪਰਖ ਕਰਨ ਵਾਲਿਆਂ, ਨਿਰੰਤਰ ਸੌਦੇਬਾਜ਼ੀ, ਫੀਨੈਂਸ ਕੰਪਨੀਆਂ ਜਾਂ ਔਨ ਲਾਈਨ ਸੇਲਜ਼ ਵਾਲੇ ਝੰਜਟ ਤੋਂ ਮੁਕਤ ਰਹਿੰਦੇ ਹੋ। ਅੱਜ ਹੀ