etnyre

ਐਟਨੀਅਰ - Glasvan Great Dane

ਐਟਨੀਅਰ ਫੈਲਕਨ ਲਾਈਵ ਬਾਟਮ

ਐਟਨੀਅਰ ਫੈਲਕਨ ਲਾਈਵ ਬਾਟਮ ਹੰਢਣਸਾਰ, ਸੁਧਰਿਆ ਹੋਇਆ ਅਤੇ ਪਸੰਦ ਅਨੁਸਾਰ ਢਾਲਯਯੋਗ ਹੈ। ਆਂਟੇਰੌਓ ਕਸਟਮ ਵੇਟਸ ਅਤੇ ਅਪਰੇਸ਼ਨ ਦੀਆਂ ਲੋੜਾਂ ਲਈ ਐਟਨੀਅਰ ਨੇ ਫੇਲਕਨ ਲਾਈਵ ਬਾਟਮ ਦਾ ਡਿਜ਼ਾਈਨ ਵਿਕਸਤ ਕੀਤਾ ਹੈ ਜਿਸ ਨਾਲ ਇਹ ਉਪਲਬਧ ਸਾਜ਼ੋ ਸਮਾਨ ਵਿੱਚੋਂ ਸਭ ਤੋਂ ਵੱਧ ਭਰੋਸੇਯੋਗ ਸਾਜ਼ੋ ਸਮਾਨ ਬਣਦਾ ਹੈ। ਆਪਸ਼ਨਾਂ ਵਿੱਚ ਐਲੂਮੀਨਮ ਸਲੱਰੀ ਟੈਂਕਸ, ਐਕਸਟੈਂਡਡ ਬਿਨ ਸਾਈਡਾਂ, ਰਿਵਰਸਿੰਗ ਬੈਲਟਾਂ, ਕਸਟਮ ਪੇਂਟ ਅਤੇ ਲਾਈਟਿੰਗ ਪੈਕੇਜਜ਼, ਬਾਹਰਲੇ ਸਾਈਡ ਵਾਲ ਡਿਜ਼ਾਈਨ, ਅਤੇ ਫੈਂਡਰ ਡੀਜ਼ਈਨ ਸ਼ਾਮਲ ਹਨ। ਫੈਲਕਨ ਸਾਰੀਆਂ ਕੈਨੇਡੀਅਨ ਰੁੱਤਾਂ ਦੌਰਾਨ ਫਰੇਟ ਦੇ ਵੱਧ ਮੌਕੇ ਪੈਦਾ ਕਰਦਾ ਹੈ ਅਤੇ ਐਸਫੈਲਟ, ਗਰੇਵਲ, ਨਮਕ, ਪੱਥਰ, ਫ਼ਰਟੇਲਾਈਜ਼ਰ, ਦੂਜੇ ਬਲ਼ਕ ਅਤੇ ਖੇਤੀਬਾੜੀ ਦੀਆਂ ਪਰਾਡਕਟਾਂ ਨੂੰ ਸ਼ਾਮਲ ਕਰ ਸਕਦਾ ਹੈ।

ਐਟਨੀਅਰ ਫੈਲਕਨ ਡਿਜ਼ਾਈਨ ਲਾਈਵ ਬਾਟਮ ਟਰੇਲਰਾਂ ਦੀਆਂ ਕਈ ਮੁਸ਼ਕਲਾਂ ਨੂੰ ਸੰਬੋਧਤ ਹੁੰਦਾ ਹੈ ਅਤੇ ਜਾਂ ਤੇ ਉਨ੍ਹਾਂ ਨੁੰ ਖ਼ਤਮ ਕਰ ਦਿੰਦਾ ਹੈ ਜਾਂ ਉਨ੍ਹਾਂ ਦਾ ਸੁਧਾਰ ਕਰ ਦਿੰਦਾ ਹੈ। ਇਸ ਵਿੱਚ ਸੁਰੱਖਿਆ ਵਾਸਤੇ 8” ਹੇਠਾਂ ਬਿਨ ਵਾਲੀ ਗਰੈਵਿਟੀ ਦਾ ਲੋਅਰ ਸੈਂਟਰ ਹੁੰਦਾ ਹੈ ਜਿਸ ਨਾਲ ਅਪਰੇਟਰ ਸੜਕ ਨਾਲ ਬਿਹਤਰ ਜੁੜ ਕੇ ਕਾਰਨਰ ਮੁੜ ਸਕਦੇ ਹਨ। ਲੂਬਰੀਕੇਸ਼ਨ ਦੀ ਲੋੜ ਨੂੰ ਖ਼ਤਮ ਕਰਨ ਲਈ ਫੈਲਕਨ ਚੇਨ ਸਿਸਟਿਮ ਇੱਕ ਪਿੰਟਲ ਚੇਨ ਸਿਸਟਿਮ ਵਰਤਦਾ ਹੈ। ਅਨਲੋਡ ਕਰਨਾ ਸੰਭਵ ਬਣਾਉਣ ਵਾਸਤੇ ਐਟਨੀਅਰ ਫੈਲਕਨ ਬੈਲਟ 40” ਦੀ ਹੁੰਦੀ ਹੈ ਅਤੇ ਲੰਮਾ ਸਮਾ ਹੰਢਣਸਾਰ ਹੁੰਦੀ ਹੈ, ਅਤੇ ਨਵੀਂ ਬੈਲਟ ਤੇਜ਼ੀ ਨਾਲ ਬਦਲੀ ਜਾ ਸਕਦੀ ਹੈ। ਚੌੜੀ ਬੈਲਟ ਹੋਣ ਕਰਕੇ ਇਸ ਦੀਆਂ ਬਿਨ ਸਾਈਡਾਂ ਢਲਵੀਆਂ ਹੁੰਦੀਆਂ ਹਨ ਜਿਸ ਕਾਰਨ ਅਣਲੋਡਿੰਗ ਸਮਾ ਘਟਾਉਣ ਵਿੱਚ ਮਦਦ ਮਿਲਦੀ ਹੈ। ਬਾਈ-ਫੋਲਡ ਨਾਲ, ਜਿਸ ਨਾਲ ਪਿਛਲਾ ਦਰਵਾਜ਼ਾ ਅੰਸ਼ਕ ਤੌਰਤੇ ਜਾਂ ਪੂਰੀ ਤਰ੍ਹਾਂ ਖੋਲ੍ਹਣ ਦੀ ਖੁੱਲ੍ਹ ਦਿੰਦਾ ਹੈ, ਅਪਰੇਟਰ ਪਰਾਡਕਟ ਨੂੰ ਆਫ਼ਲੋਡ ਕਰਨ ਵਿੱਚ ਬਿਹਤਰ ਕੰਟਰੋਲ ਹਾਸਲ ਕਰ ਸਕਦਾ ਹੈ। ਵਾਧਾ ਇਹ ਹੈ, ਐਟਨੀਅਰ ਫੈਲਕਨ ਬੈਲਟ ਸਪਲਾਈਸ ਦੀ ਪੁਜ਼ੀਸ਼ਨ ਨੂੰ ਮੁੜ ਬਦਲਣ ਦੀ ਲੋੜ ਨਹੀਂ ਰਹਿੰਦੀ, ਜਿਸ ਨਾਲ ਫ਼ਰੇਟ ਨੂੰ, ਬਿਨਾ ਸਮਾ ਗਵਾਉਣ ਦੇ, ਬੈਲਟ ‘ਤੇ ਕਿਸੇ ਵੀ ਜਗ੍ਹਾ ਡਰਾਪ ਕੀਤਾ ਜਾ ਸਕਦਾ ਹੈ।

ਲਾਈਵ ਬਾਟਮ ਮੁਕਾਬਲੇ ਦੇ ਮਾਡਲਾਂ ਨਾਲੋਂ 1200 ਪਾਉਂਡ ਹਲ਼ਕਾ ਹੁੰਦਾ ਹੈ ਜਿਸ ਨਾਲ ਬਲਕ ਫ਼ਰੇਟ ਟਰਾਂਸਪੋਰਟ ਕਰਨ ਵਾਸਤੇ ਲਾਈਟ ਵੇਟ ਦੀ ਚੋਣ ਬਣਦਾ ਹੈ। ਇਸ ਦੀ 1” ਦੀ ਇੰਨਸੁਲੇਸ਼ਨ ਹੁੰਦੀ ਹੈ ਅਤੇ ਤਾਪਮਾਨ ਕਾਇਮ ਰੱਖਣ ਅਤੇ ਗਰਮੀ, ਮੀਂਹ ਅਤੇ ਬਰਫ਼ ਤੋਂ ਬਚਾਉਣ ਕਰਕੇ ਠੋਸ ਟਾਰਪ ਗਲੈਸਵੈਨ ਦੀਆਂ ਵਸੇਸ਼ਤਾਵਾਂ ਵਿੱਚੋਂ ਹੈ।

ਐਟਨੀਅਰ ਅਲੱਗ ਕੀਤੇ ਜਾ ਸਕਣ ਵਾਲੇ ਹੈਵੀ ਹੌਲ

ਗਲੈਸਵੈਨ ਦੇ ਐਟਨੀਅਰ ਹੈਵੀ ਹੌਲ ਟਰੇਲਰ ਕੈਨੇਡੀਅਨ ਪੇਲੋਡਾਂ ਅਤੇ ਸਰਹੱਦ ਦੇ ਉੱਤਰ ਦੀਆਂ ਕਠੋਰ ਸਥਿਤੀਆਂ ਅਨੁਸਾਰ ਬਣਾਏ ਗਏ ਹਨ। ਸਾਡੇ ਨਿਰਮਤ, ਪ੍ਰੀ-ਕੈਂਬਰਡ ਬੀਮ 100K+ ਯੀਲਡ ਸਟੀਲ ਤੋਂ ਬਣਾਏ ਜਾਂਦੇ ਹਨ ਅਤੇ ਸਟਰੱਕਚਰ ਦੀ ਮੁਕੰਮਲ ਅਖੰਡਤਾ ਦੀ ਸੰਪੂਰਨ ਸਭ ਤੋਂ ਉਚੇਰਾ ਪੱਧਰ ਮੁਹੱਈਆ ਕਰਨ ਲਈ ਰਬਾਟਿਕਲੀ ਵੈਲਡ ਕੀਤੇ ਗਏ ਹਨ। ਕੈਨੇਡਾ ਅੰਦਰ ਵਰਤੋਂ ਦੀਆਂ ਵਿਸ਼ਾਲ ਹਾਲਤਾਂ ‘ਤੇ ਕਾਬੂ ਪਾਉਣ ਵਾਸਤੇ ਐਟਨੀਅਰ ਗੰਭੀਰ ਥਾਵਾਂ ਵਿੱਚ ਵੱਧ ਸਟੀਲ ਦੀ ਲੋੜ ਨੂੰ ਸਮਝਦਾ ਹੈ। ਇਹ ਪੂਰੀ ਤਰ੍ਹਾਂ ਪਸੰਦ ਅਨੁਸਾਰ ਢਾਲਡਯੋਗ ਹਨ 35 ਤੋਂ 100 +ਟਨ ਕਪੈਸਟੀਆਂ ਵਿੱਚ ਉਪਲਬਧ ਹਨ।