ਥਰਮੋਗਾਰਡ - Glasvan Great Dane

ThermoGuard

ਜਿਉਂ ਜਿਉਂ ਇਨਸੂਲੇਟਿਡ ਰੀਫ਼ਰ ਟਰੇਲਰ ਪੁਰਾਣੇ ਹੁੰਦੇ ਜਾਂਦੇ ਹਨ, ਉਹ ਘੱਟ ਕੁਸ਼ਲ ਹੁੰਦੇ ਜਾਂਦੇ ਹਨ। ਟਰੇਲਰ ਦੇ ਬਣਨ ਤੋਂ ਛੇਤੀ ਹੀ ਪਿੱਛੋਂ ਫੋਮ ਡੀਗਰੇਡੇਸ਼ਨ ਸ਼ੁਰੂ ਹੋ ਜਾਂਦੀ ਹੈ। ਸਮਾਂ ਪਾ ਕੇ, ਇੰਟਰੂਜ਼ਨ ਅਤੇ ਇਨਸੈਲੇਸ਼ਨ ਆਊਟਗੈਸਿੰਗ ਵਾਲ ਲਾਈਨਰ ਦੁਆਰਾ ਨਾਜ਼ੁਕ ਪ੍ਰਫਾਰਮੈਂਸ ਸੰਬੰਧਤ ਮਾਲੀਕਿਊਲਜ਼ ਛੱਡਣਾ ਸ਼ੁਰੂ ਕਰ ਦਿੰਦੀ ਹੈ। ਇੰਨਸੂਲੇਟਿਡ ਰੀਫ਼ਰ ਟਰੇਲਰ ਘੱਟ ਕੁਸ਼ਲ, ਹੋ ਜਾਂਦੇ ਹਨ, 5 ਸਾਲ ਪੁਰਾਣੇ ਰੀਫ਼ਰ ਟਰੇਲਰ ਦਾ ਮੂਲ ਥਰਮਲ ਪਰਫਾਰਮੈਂਸ ਦਾ 20-25% ਘਟ ਜਾਂਦਾ ਹੈ। ਇਸ ਨਾਲ ਰੀਫ਼ਰ ਦੇ ਤਾਪਮਾਨ ਕੰਟਰੋਲ ਯੂਨਿਟ ਨੂੰ ਵੱਧ ਜ਼ੋਰ ਲਾਉਣਾ ਪੈਂਦਾ ਹੈ ਅਤੇ ਤਾਪਮਾਨ ਕਾਇਮ ਰੱਖਣ ਲਈ ਵੱਧ ਫਿਊਲ ਵਰਤਣਾ ਪੈਂਦਾ ਹੈ। ਨਤੀਜੇ ਵਜੋਂ, ਅਪਰੇਟਰ ਨੂੰ ਟਰੇਲਰ ਨੂੰ ਸਮੇਂ ਤੋਂ ਪਹਿਲਾਂ ਈ ਬਦਲਨਾ ਪੈਂਦਾ ਜਾਂ ਲੋਡ ਕਲੇਮ ਦਾ ਵੱਧ ਖ਼ਤਰੇ ਦਾ ਮੂੰਹ ਵੇਖਣਾ ਪੈਂਦਾ ਹੈ।

ਗਰੇਟ ਡੇਨਜ਼ ਦਾ ਥਰਮੋਗਾਰਡ ਸਿਲ੍ਹ ਨੂੰ ਦਾਖ਼ਲ ਹੋਣ ਨੂੰ ਰੋਕਦਾ ਹੈ ਅਤੇ ਆਊਟਗੈਸਿੰਗ ਤੋਂ ਸੁਰੱਖਿਅਤ ਰੱਖਦਾ ਹੈ, ਜਿਸ ਨਾਲ 5 ਸਾਲ ਪੁਰਾਣੇ ਟਰੇਲਰ ਅੰਦਰ 95% ਮੂਲ ਥਰਮਲ ਯੋਗਤਾ ਕਾਇਮ ਰਹਿੰਦੀ ਹੈ। ਡੇਟਾ ਜ਼ਾਹਰ ਕਰਦਾ ਹੈ ਕਿ ਥਰਮੋਗਾਰਡ ਵਾਲੇ ਪੁਰਾਣੇ ਟਰੇਲਰਾਂ ਅੰਦਰ ਫੋਮ ਦੀ ਡਿਗਰੇਡੇਸ਼ਨ ਘੱਟ ਹੁੰਦੀ ਹੈ, ਉਹ ਘੱਟ ਸਿੱਲ੍ਹ ਜਜ਼ਬ ਕਰਦੇ ਹਨ ਅਤੇ ਸੈਟ ਕੀਤੇ ਤਾਪਮਾਨ ਨੂੰ ਕਾਇਮ ਰੱਖਣ ਵਾਸਤੇ ਘੱਟ ਫ਼ਿਊਲ ਵਰਤਦੇ ਹਨ। ਅਸਲ ਰੀਫ਼ਰ ਟਰੇਲਰਾਂ ਦੀ ਫ਼ਰੰਟ ਵਾਲ, ਛੱਤ, ਸਾਈਡ ਵਾਲਾਂ, ਪਿਛਲੇ ਦਰਵਾਜ਼ਿਆਂ ਅਤੇ ਸਬਫਲੋਰ ‘ਤੇ ਪੰਕਚਰ ਨਾ ਹੋ ਸਕਣ ਵਾਲੇ ਥਰਮੋਗਾਰਡ ਦੇ ਵਾਲ ਲਾਈਨਰ ਪੈਕੇਜ ਲਾਉਣਾ ਗਲੈਸਵੈਨ ਦੀ ਖ਼ਾਸੀਅਤ ਹੈ।

ਥਰਮੋਗਾਰਡ ਬਾਰੇ ਵਧੇਰੇ ਜਾਣਕਾਰੀ ਹਾਸਲ ਕਰੋ